Search in Videos, Members, Events, Audio Files, Photos and Blogs Search

Punjabi Christian Fellowship|United States

BE PARTNER WITH US TO REACH THE PUNJABI WORLD IN THE WORLD www.punjabichristianfellowship.org


My Prayer

1 I lift up my eyes to you, to you whose throne is in heaven. 2 As the eyes of slaves look to the hand of their master, as the eyes of a maid look to the hand of her |more

Join in Prayer

Kids Pastor

Youth Pastor

Worship Pastors

Staff Members

Senior Pastors

Leadership Members

Associate Pastors

Members

Member of

Community ads

My Blog

«back

ਮਸੀਹੀਅਤ ਸਾਡਾ ਵਿਰਸਾ ਬਾਈਬਲ ਸਟੱਡੀ ਮਈ 23, 2019

May 19, 2019

62 Views
     (0 Rating)

 

ਮਸੀਹੀਅਤ ਸਾਡਾ ਵਿਰਸਾ ਬਾਈਬਲ ਸਟੱਡੀ ਮਈ 20, 2019
ਗੁਰੂ ਰਵਿਦਾਸ ਜੀ ਦੀ ਬਾਣੀ 
ਗੁਰੂ ਰਵਿਦਾਸ ਜੀ ਦੀ ਬਾਣੀ ਨੂੰ ਗਹਿਰਾਈ ਨਾਲ ਪੜਨ ਦੀ ਲੋੜ ਹੈ ਕਿਓਂਕਿ ਉਹਨਾਂ ਦੀ ਬਾਣੀ ਵਾਰੇ ਬਹੁਤ ਸਾਰੇ ਲੋਕ ਭੁਲੇਖਿਆਂ ਵਿੱਚ ਹਨ | ਰਵਿਦਾਸ ਜੀ ਦੀ ਬਾਣੀ ਦਾ ਪਹਿਲਾ ਸ਼ਬਦ ਹੀ ਪੜੋ ਜੋ ਇਸ ਤਰਾਂ ਹੈ | 
ਤੋਹਿ ਮੋਹਿ, ਮੋਹਿ ਤੋਹਿ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ | 
ਹੇ ਪ੍ਰਭੂ, ਤੂੰ ਮੈਨੂੰ (ਮਨੁੱਖ ਨੂੰ) ਆਪਣੇ ਰੂਪ ਵਿੱਚ ਸਾਜਿਆ ਅਤੇ ਮੈਂ (ਮਨੁੱਖ) ਨਾਲ ਤੇਰਾ ਰਿਸ਼ਤਾ ਇਸੇ ਤਰਾਂ ਹੈ ਜਿਵੇਂ ਸੋਨੇ ਦਾ ਅਤੇ ਸੋਨੇ ਦੇ ਗਹਿਣੇ ਦੇ ਨਾਲ ਹੁੰਦਾ ਹੈ | ਪ੍ਰਭੂ ਤੂੰ ਖਰਾ ਸੋਨਾ ਹੈਂ ਅਤੇ ਮੈਂ ਤੇਰੇ ਰੂਪ ਵਿੱਚ ਸਾਜਿਆ ਹੋਇਆ ਸੋਨੇ ਦਾ ਗਹਿਣਾ ਹਾਂ ਅਤੇ ਅੱਗੇ ਆਖਦੇ ਹਨ ਇਹ ਰਿਸ਼ਤਾ ਇਸੇ ਤਰਾਂ ਹੈ ਜਿਵੇਂ ਜਲ ਦਾ ਜਲ ਵਿੱਚ ਉੱਠੀ ਤਰੰਗ ਨਾਲ ਹੁੰਦਾ ਹੈ ਜਿਹੜੀ ਜਲ ਵਿੱਚੋਂ ਉਪਜਦੀ ਹੈ ਅਤੇ ਜਲ ਵਿੱਚ ਹੀ ਸਮਾਂ ਜਾਂਦੀ ਹੈ | ਪ੍ਰਭੂ ਤੂੰ ਜਲ ਹੈਂ ਅਤੇ ਮੈਂ ਤੇਰੇ ਵਿੱਚੋਂ ਉੱਠੀ ਜਲ ਤਰੰਗ ਹਾਂ |
ਆਓ ਇਸੇ ਨੂੰ ਪਵਿੱਤਰ ਬਾਈਬਲ ਵਿੱਚ ਪੜੀਏ :
ਇਸ ਲਈ ਪਰਮੇਸ਼ੁਰ ਨੇ ਆਦਮੀ ਨੂੰ ਆਪਣੇ ਅਕਸ ਵਿੱਚ ਸਾਜਿਆ। ਉਸਨੇ ਉਸਨੂੰ ਆਪਣੇ ਖੁਦ ਦੇ ਚਰਿਤ੍ਰ ਮੁਤਾਬਿਕ ਸਾਜਿਆ। ਉਸਨੇ ਉਨ੍ਹਾਂ ਨੂੰ ਨਰ ਅਤੇ ਨਾਰੀ ਦੇ ਰੂਪ ਵਿੱਚ ਸਾਜਿਆ। (ਉਤਪਤੀ 1:27)
ਰਵਿਦਾਸੁ ਜੀ ਨੇ ਆਪਣੀ ਬਾਣੀ ਨੂੰ ਪ੍ਰਭੂ ਯਿਸ਼ੂ ਦੇ ਖੁਸ਼ਖਬਰੀ ਦੇ ਸੁਨੇਹੇ ਨਾਲ ਹੀ ਸਮਾਪਤ ਕੀਤਾ | 
ਹਰਿ (ਮੁਕਤੀਦਾਤਾ) ਸੋ ਹੀਰਾ ਛਾੜ ਕੇ ਕਰੇਂ ਆਨ ਕੀ ਆਸੁ | ਤੇ ਨਰ ਦੋਜ਼ਖ ਜਾਏਂਗੇ ਸਤਿ ਭਾਖੇ ਰਵਿਦਾਸੁ |
ਅਰਥਾਤ ਮੁਕਤੀ ਦੇ ਲਈ ਸਾਨੂੰ ਮੁਕਤੀਦਾਤੇ (ਯਿਸ਼ੂ) ਦੀ ਅਰਾਧਨਾ ਕਰਨ ਦੀ ਲੋੜ ਹੈ, ਜਿਹਨਾਂ ਨੇ ਭੀ ਉਸ ਨੂੰ ਤਿਆਗ ਕੇ ਕਿਸੇ ਹੋਰ ਦੀ ਅਰਾਧਨਾ ਕੀਤੀ ਉਹ ਨਰਕ ਵਿੱਚ ਜਾਣਗੇ |  ਇਸ ਸੱਚ ਨੂੰ ਮੈਂ ਰਵਿਦਾਸੁ ਤਸਦੀਕ ਕਰਦਾ ਹਾਂ ਅਰਥਾਤ ਇਹ ਮੇਰੀ ਗਵਾਹੀ ਹੈ |
ਆਓ ਇਸੇ ਨੂੰ ਬਾਈਬਲ ਵਿੱਚ ਦੇਖੀਏ ਜੁ ਇਸ ਤਰਾਂ ਹੈ | 
ਤੁਸੀਂ ਸਾਰੇ ਜਗਤ ਵਿੱਚ ਜਾ ਕੇ ਸਰਬੱਤ ਸਰਿਸ਼ਟ ਦੇ ਸਾਹਮਣੇ ਖੁਸ਼ ਖਬਰੀ ਦਾ ਪਰਚਾਰ ਕਰੋ। 16 ਜਿਹੜਾ ਨਿਹਚਾ ਕਰੇ ਅਤੇ ਬਪਤਿਸਮਾ ਲਵੇ ਉਹ ਬਚਾਇਆ ਜਾਵੇਗਾ ਪਰ ਜਿਹੜਾ ਪਰਤੀਤ ਨਾ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ। (ਮਰਕੁਸ 16:15-16)   
ਵਿਸਤਾਰ ਵਿੱਚ ਰਵਿਦਾਸੁ ਬਾਣੀ ਅਗਲੇ ਸੁਨੇਹੇ ਵਿੱਚ ਪੇਸ਼ ਕਰਾਂਗਾ |   

ਮਸੀਹੀਅਤ ਸਾਡਾ ਵਿਰਸਾ ਬਾਈਬਲ ਸਟੱਡੀ ਮਈ 23, 2019


ਗੁਰੂ ਰਵਿਦਾਸ ਜੀ ਦੀ ਬਾਣੀ 


ਗੁਰੂ ਰਵਿਦਾਸ ਜੀ ਨੇ ਆਪਣੀ ਰੂਹਾਨੀ ਯਾਤਰਾ ਹੀ ਬਾਈਬਲ ਦੇ ਉਤਪਤੀ ਦੇ ਪਹਿਲੇ ਅਧਿਆਇ ਤੋਂ ਆਰੰਭ ਕੀਤੀ | ਆਓ ਉਹਨਾਂ ਦੀ ਪਹਿਲੀ ਰਚਨਾ ਦਾ ਅਧਿਅਨ ਕਰੀਏ :


ਉਹਨਾਂ ਦਾ ਪਹਿਲਾ ਸ਼ਬਦ ਹੈ :

ਤੋਹਿ ਮੋਹਿ, ਮੋਹਿ ਤੋਹਿ ਅੰਤਰੁ ਕੈਸਾ,

ਕਨਕ ਕਟਕ ਜਲ ਤਰੰਗ ਜੈਸਾ |


ਅਰਥਾਤ ਹੇ ਪਵਿੱਤਰ ਪਰਮੇਸ਼ਵਰ, ਤੇਰਾ ਅਤੇ ਮੇਰਾ ਰਿਸ਼ਤਾ ਠੀਕ ਉਸੇ ਤਰਾਂ ਹੈ ਜਿਵੇਂ ਕਨਕ (ਸੋਨਾ) ਅਤੇ ਕਟਕ (ਉਸ ਦਾ ਗਹਿਣਾ) ਦਾ ਆਪਸ ਵਿੱਚ ਰਿਸ਼ਤਾ ਹੁੰਦਾ ਹੈ | ਪ੍ਰਭੂ ਜੇ ਤੂੰ ਖਰਾ ਸੋਨਾ ਹੈਂ ਤਾਂ ਮੈਂ ਸੋਨੇ ਦਾ ਘੜਿਆ ਹੋਇਆ ਗਹਿਣਾ ਹਾਂ, ਅਤੇ ਜੇ ਤੂੰ ਸਮੁੱਚੇ ਜਲ ਦਾ ਭੰਡਾਰ ਹੈਂ ਤਾਂ ਮੈਂ ਤੇਰੇ ਵਿੱਚ ਉੱਠੀ ਇੱਕ ਤਰੰਗ ਹਾਂ | ਜਿਸਦਾ ਭਾਵ ਹੈ ਕਿ ਮੈਂ ਤੇਰੇ ਅੰਸ਼ ਤੋਂ ਹਾਂ ਅਰਥਾਤ ਮੈਂ ਤੇਰੇ ਵਲੋਂ ਤੇਰੇ ਆਪਣੇ ਰੂਪ ਵਿੱਚ ਸਾਜਿਆ ਗਿਆ ਹਾਂ |


ਆਓ ਪਵਿੱਤਰ ਬਾਈਬਲ ਵਿੱਚੋਂ ਪੜੀਏ |

ਇਸ ਲਈ ਪਰਮੇਸ਼ੁਰ ਨੇ ਆਦਮੀ ਨੂੰ ਆਪਣੇ ਅਕਸ ਵਿੱਚ ਸਾਜਿਆ। ਉਸਨੇ ਉਸਨੂੰ ਆਪਣੇ ਖੁਦ ਦੇ ਚਰਿਤ੍ਰ ਮੁਤਾਬਿਕ ਸਾਜਿਆ। ਉਸਨੇ ਉਨ੍ਹਾਂ ਨੂੰ ਨਰ ਅਤੇ ਨਾਰੀ ਦੇ ਰੂਪ ਵਿੱਚ ਸਾਜਿਆ। (ਉਤਪਤੀ ਦੀ ਪੋਥੀ 1:27) 


ਜਾਉ ਪੈ ਹਮ ਨਾ ਪਾਪ ਕਰੰਤਾ 

ਅਹੇ ਅਨੰਤਾ,

ਪਤਿਤ ਪਾਵਨ ਨਾਮੁ ਕਿਸੇ ਹੁੰਤਾ |


ਹੇ ਅਨੰਤ ਪਰਮੇਸ਼ਵਰ ਜੇ ਕਰ ਮੈਂ (ਮਨੁੱਖ) ਪਾਪ ਨਾ ਕਰਦਾ ਤੂੰ ਮੇਰਾ ਮੁਕਤੀਦਾਤਾ ਹੋ ਕੇ ਕਿਵੇਂ ਆਉਂਦਾ | ਮੇਰੇ ਪ੍ਰਭੂ ਤੇਰਾ ਮੁਕਤੀ ਦਾਤਾ ਬਣਕੇ ਆਉਣ ਦਾ ਕਾਰਣ ਮੇਰਾ ਪਾਪੀ ਹੋ ਜਾਣਾ ਹੀ ਹੈ |


ਮਨੁੱਖ ਦਾ ਮੁੱਢਲਾ ਪਾਪ : "ਔਰਤ ਨੇ ਦੇਖਿਆ ਕਿ ਰੁਖ ਬੜਾ ਸੋਹਣਾ ਸੀ। ਉਸਨੇ ਦੇਖਿਆ ਕਿ ਫ਼ਲ ਖਾਣ ਲਈ ਚੰਗਾ ਸੀ ਅਤੇ ਇਹ ਕਿ ਰੁਖ ਉਸਨੂੰ ਸਿਆਣੀ ਬਣਾ ਸਕਦਾ ਸੀ। ਇਸ ਲਈ ਔਰਤ ਨੇ ਰੁਖ ਤੋਂ ਫ਼ਲ ਤੋੜਿਆ ਅਤੇ ਖਾ ਲਿਆ। ਉਸਦਾ ਪਤੀ ਵੀ ਉਸਦੇ ਨਾਲ ਸੀ, ਇਸ ਲਈ ਉਸਨੇ ਫ਼ਲ ਵਿੱਚੋਂ ਕੁਝ ਹਿੱਸਾ ਉਸਨੂੰ ਵੀ ਦਿੱਤਾ ਅਤੇ ਉਸਨੇ ਵੀ ਖਾਧਾ। ਉਤਪਤੀ (1:27)


ਤੁਮ ਜੋ ਨਾਇਕ ਅਛੋਹ 

ਅੰਤਰਜਾਮੀ,

ਪ੍ਰਭ ਤੇ ਜਨ ਜਾਨੀ,

ਜੈ ਜਨ ਤੇ ਸਵਾਮੀ |

ਹੇ ਮੇਰੇ ਜਾਣੀਜਾਣ ਪਰਮੇਸ਼ਵਰ, ਤੂੰ ਜੁ ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ ਹੈਂ ਅਤੇ ਤੂੰ ਮੇਰੀ ਛੋਹ ਤੋਂ ਬਾਹਰ ਹੈਂ ਅਰਥਾਤ ਮੈਂ ਤੈਨੂੰ ਛੂਹ ਨਹੀਂ ਸਕਦਾ | ਜਗਤ ਦੇ ਲੋਕ ਮੈਨੂੰ ਤੇਰਾ ਦਾਸ ਕਰਕੇ ਜਾਣਦੇ ਹਨ, ਇਸੇ ਲਈ ਮੈਨੂੰ ਲੋਕ ਮਾਣ ਬਖਸ਼ਦੇ ਹਨ ਕਿਓਂਕਿ ਮੈਂ ਤੇਰਾ ਦਾਸ ਹਾਂ |


ਸਰੀਰ ਆਰਾਧੇ ਮੋ ਕਉ ਵਿਚਾਰ ਦੇਹੁ,

ਰਵਿਦਾਸ ਸਮਦਲ ਸਮਝਾਵੇ ਕੋਊ |

ਹੇ ਅਨੰਤ ਪਰਮੇਸ਼ਵਰ, ਮੇਰੇ ਵਿੱਚ ਇੱਕ ਤਾਂਘ ਪੈਦਾ ਕਰ ਕਿ ਮੈਂ ਇਸ ਸਰੀਰ ਵਿੱਚ ਅਰਥਾਤ ਸਾਹਾਂ ਦੇ ਚਲਦਿਆਂ ਹੋਇਆਂ ਤੂੰ ਮੈਨੂੰ ਆਪਣੇ ਚਰਨਾਂ ਵਿੱਚ ਸਵੀਕਾਰ ਕਰ ਲੈ | ਪ੍ਰਭੂ ਤੂੰ ਤਾਂ ਸਮਦਲ ਅਰਥਾਤ ਪੱਖ ਪਾਤ ਦੇ ਵਿਤਕਰੇ ਤੋਂ ਉੱਪਰ ਹੈਂ ਜਾਣੀ ਤੂੰ ਮੈਨੂੰ ਮੇਰੀ ਛੋਟੀ ਜਾਤਿ ਦੀ ਵਜਹ ਨਾਲ ਆਪਣੀ ਮਹਿਮਾ ਤੋਂ ਵਾਂਝਾ ਨਹੀਂ ਰੱਖੇਂਗਾ |


ਬਾਈਬਲ ਦੱਸਦੀ ਹੈ ਕਿ ਜਦੋਂ ਅਸੀਂ ਸਦਾ ਲਈ ਸੌਂ ਜਾਂਦੇ ਹਾਂ ਤਾਂ ਅਸੀਂ ਕੁੱਝ ਭੀ ਕਰਨ ਦੇ ਯੋਗ ਨਹੀ ਹੁੰਦੇ ਇਸੇ ਲਈ ਰਵਿਦਾਸ ਜੀ ਪਰਮੇਸ਼ਵਰ ਤੋਂ ਮੰਗਦੇ ਹਨ ਕਿ ਮੈਨੂੰ ਇਸ ਮਨੁੱਖੀ ਜਾਮੇ ਵਿੱਚ ਹੁੰਦਿਆਂ ਹੋਇਆਂ ਛੁਟਕਾਰਾ ਬਖਸ਼ ਅਤੇ ਮੇਰਾ ਨਾਮੁ ਆਪਣੀ ਜੀਵਨ ਦੀ ਪੋਥੀ ਵਿੱਚਗੀ ਲਿਖ ਲੈ | ਆਮੀਨ 


www.punjabichristianfellowship.org

www.bibleimpact.com